ਸਤਿ ਸ੍ਰੀ ਅਕਾਲ, ਪਿਆਰੇ ਕਿਸਾਨ ਸਾਥੀਓ, ਰਿਲਾਇੰਸ ਫਾਊਂਡੇਸ਼ਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬਾਸਮਤੀ ਝੋਨੇ ਦੀ ਪਨੀਰੀ ਦੀ ਸੋਧ ਸੰਬੰਧੀ ਜਾਣਕਾਰੀ, ਬਾਸਮਤੀ ਝੋਨੇ ਦੀ ਫ਼ਸਲ ਤੇ ਮੁੱਢਾਂ ਦੇ ਗਾਲੇ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਪਨੀਰੀ ਨੂੰ ਖੇਤ ਵਿੱਚ ਲਾਉਣ ਤੋਂ ਪਹਿਲਾਂ ਵੀ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ 6 ਘੰਟੇ ਲਈ ਡੁਬੋ ਲਵੋ ਤਾਂ ਜੋ ਝੰਡਾ ਰੋਗ ਆਦਿ ਬਿਮਾਰੀਆਂ ਤੋਂ ਫਸਲ ਦਾ ਬਚਾਅ ਹੋ ਸਕੇ। ਹੋਰ ਜਾਣਕਾਰੀ ਲਈ ਰਿਲਾਇੰਸ ਫਾਊਂਡੇਸ਼ਨ ਦੇ ਮੁਫਤ ਹੈਲਪਲਾਈਨ ਨੰਬਰ 18004198800 ਤੇ ਸੰਪਰਕ ਕਰ ਸਕਦੇ ਹੋ।
| Comment | Author | Date |
|---|---|---|
| Be the first to post a comment... | ||
Copyright © 2026 Reliance Foundation. All Rights Reserved. Terms & Conditions. Privacy Policy.