ਪਿਆਰੇ ਕਿਸਾਨ ਸਾਥੀਓ ਰਿਲਾਇੰਸ ਫਾਉਂਡੇਸ਼ਨ ਪੇਸ਼ ਕਰਦੇ ਹਨ, ਝੋਨੇ ਦੀ ਫਸਲ ਵਿੱਚ ਜਦੋਂ ਪੱਤਾ ਲਪੇਟ ਸੁੰਡੀ ਕਰਕੇ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਜਾ ਇਸ ਤੋਂ ਵਧੇਰੇ ਹੋਵੇ ਤਾਂ ਇਸ ਲਈ ਕੁਦਰਤੀ ਓਪਾਅ ਵੱਜੋਂ ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਉ ਅਤੇ ਫਿਰ ਉਹਨੀ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ। ਧਿਆਨ ਰੱਖੋ ਰੱਸੀ ਫੇਰਨ ਵੇਲੇ ਖੇਤ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ ਤਾ ਜੋ ਇਹ ਸੁੰਡੀਆਂ ਪਾਣੀ ਵਿੱਚ ਡਿੱਗ ਕੇ ਮਰ ਜਾਣ।
| Comment | Author | Date |
|---|---|---|
| Be the first to post a comment... | ||