ਪਿਆਰੇ ਕਿਸਾਨ ਸਾਥੀਓ ਰਿਲਾਇੰਸ ਫਾਉਂਡੇਸ਼ਨ ਪੇਸ਼ ਕਰਦੇ ਹਨ, ਬਾਸਮਤੀ ਝੋਨੇ ਵਿੱਚ ਝੰਡਾ ਰੋਗ (ਮੁੱਢਾਂ ਦਾ ਗਾਲਾ) ਦੀ ਰੋਕਥਾਮ ਲਈ ਬੀਜ਼ ਦੀ ਸੋਧ ਤੋਂ ਇਲਾਵਾ ਪਨੀਰੀ ਨੂੰ ਵੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਤਿਆਰ ਕੀਤੇ ਘੋਲ ਵਿੱਚ 6 ਘੰਟੇ ਲਈ ਡੁਬੋ ਲਵੋ, ਇਸ ਤਰ੍ਹਾਂ ਕਰਣ ਨਾਲ ਕਾਫੀ ਹੱਦ ਤੱਕ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਧਿਆਨ ਰੱਖੋ ਕਿ ਝੰਡਾ ਰੋਗ ਦੀ ਬਿਮਾਰੀ ਲੱਗਣ ਤੋਂ ਬਾਅਦ ਕੋਈ ਵੀ ਉਲੀਨਾਸ਼ਕ ਅਸਰਦਾਰ ਨਹੀਂ ਹੁੰਦੀ। ਇਸ ਲਈ ਕਿਸੇ ਵੀ ਤਰ੍ਹਾਂ ਦੇ ਉਲੀਨਾਸ਼ਕ ਜਿਵੇਂਕਿ ਕਾਰਬੈਂਡਾਜ਼ਿਮ ਜਾਂ ਥਾਈਓਫਿਨੇਟ ਮੀਥਾਈਲ ਦੀ ਵਰਤੋਂ ਬਿਲਕੁਲ ਨਾ ਕਰੋ।ਜਾਣਕਾਰੀ ਸਰੋਤ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
| Comment | Author | Date |
|---|---|---|
| Be the first to post a comment... | ||
Copyright © 2026 Reliance Foundation. All Rights Reserved. Terms & Conditions. Privacy Policy.