ਪਿਆਰੇ ਕਿਸਾਨ ਸਾਥੀਓ ਰਿਲਾਇੰਸ ਫਾਉਂਡੇਸ਼ਨ ਪੇਸ਼ ਕਰਦੇ ਹਨ, ਝੋਨੇ ਵਿੱਚ ਤਣੇ ਦੇ ਗੜੂੰਆ ਜਾਂ ਸਟੈੱਮ ਬੋਰਰ ਜੁਲਾਈ ਤੋਂ ਲੈਕੇ ਅਕਤੂਬਰ ਮਹੀਨੇ ਤੱਕ ਨੁਕਸਾਨ ਕਰਦਾ ਹੈ। ਇਸਦੀ ਸੁੰਡੀ 20 ਮਿਲੀਮੀਟਰ ਲੰਬੀ ਸਫ਼ੈਦ ਹੁੰਦੀ ਹੈ ਜਿਸਦਾ ਦਾ ਸਿਰ ਕਾਲਾ ਤੇ ਬਾਕੀ ਸਰੀਰ ਦਾ ਰੰਗ ਘਸਮੈਲਾ ਚਿੱਟਾ ਹੁੰਦਾ ਹੈ। ਪਤੰਗੇ ਪੀਲੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਅਗਲੇ ਖੰਭਾਂ ਦਾ ਰੰਗ ਸੰਤਰੀ ਭੱਦਾ ਚਿੱਟਾ ਹੁੰਦਾ ਹੈ ਤੇ ਖੰਭਾਂ ਦੇ ਵਿਚਕਾਰ ਇੱਕ ਕਾਲਾ ਨਿਸ਼ਾਨ ਹੁੰਦਾ ਹੈ। ਮਾਦਾ ਪਰਵਾਨਾ ਵੱਡੇ ਆਕਾਰ ਦੀ ਹੁੰਦੀ ਹੈ ਅਤੇ ਅਗਲੇ ਖੰਭਾਂ ਤੇ ਵਿਚਕਾਰ ਇੱਕ ਕਾਲਾ ਨਿਸ਼ਾਨ ਹੁੰਦਾ ਹੈ ਜਿਸ ਤੋਂ ਇਸ ਸੁੰਡੀ ਦੀ ਪਛਾਣ ਕੀਤੀ ਜਾ ਸਕਦੀ ਹੈ। ਜਾਣਕਾਰੀ ਸਰੋਤ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
| Comment | Author | Date |
|---|---|---|
| Be the first to post a comment... | ||
Copyright © 2026 Reliance Foundation. All Rights Reserved.