ਸਤਿ ਸ੍ਰੀ ਅਕਾਲ, ਪਿਆਰੇ ਕਿਸਾਨ ਸਾਥੀਓ, ਰਿਲਾਇੰਸ ਫਾਊਂਡੇਸ਼ਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਵਿਚ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ (Sheath blight) ਆਉਣ ‘ਤੇ ਰੋਕਥਾਮ ਸਬੰਧੀ ਜਾਣਕਾਰੀ। ਇਸ ਰੋਗ ਨੂੰ ਰੋਕਣ ਲਈ, ਬੂਟੇ ਦੇ ਜਾੜ ਮਾਰਨ ਸਮੇਂ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 26.8 ਗ੍ਰਾਮ ਹੈਕਸਾਕੋਨਾਜ਼ੋਲ 75 ਡਬਲਯੂ ਜੀ ਜਾਂ ਟੈਬੂਕੋਨਾਜੋਲ 25 ਈ ਸੀ ਜਾਂ 400 ਮਿਲੀਲਿਟਰ ਪਿਕੋਕਸੀਸਟ੍ਰੋਬਿਨ + ਪ੍ਰੋਪੀਕੋਨਾਜ਼ੋਲ ਦਾ ਮਿਸ਼ਰਣ 18.76 ਐਸ ਸੀ ਜਾਂ 200 ਮਿਲੀਲਿਟਰ ਅਜ਼ੋਕਸੀਸਟ੍ਰੋਬਿਨ + ਡਿਫੇਨੋਕੋਨਾਜ਼ੋਲ ਦਾ ਮਿਸ਼ਰਣ 325 ਐਸ ਸੀ ਜਾਂ ਟ੍ਰਾਈਫਲੌਕਸੀਸਟ੍ਰੋਬਿਨ + ਟੈਬੂਕੋਨਾਜ਼ੋਲ ਦਾ ਮਿਸ਼ਰਣ 80 ਗ੍ਰਾਮ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਬਿਮਾਰੀ ਤੇ ਚੰਗੀ ਤਰ੍ਹਾਂ ਕਾਬੂ ਪਾਉਣ ਲਈ ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਕਰੋ। ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ਨਾਲ ਕਰੋ।
| Comment | Author | Date |
|---|---|---|
| Be the first to post a comment... | ||