ਸਤਿ ਸ੍ਰੀ ਅਕਾਲ, ਪਿਆਰੇ ਪਸ਼ੂ ਪਾਲਕ ਸਾਥੀਓ, ਰਿਲਾਇੰਸ ਫਾਊਂਡੇਸ਼ਨ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਟੀ ਵੱਲੋ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਰੂਸੈਲੋਸਿਸ ਦੀ ਬਿਮਾਰੀ ਤੋਂ ਪੀੜਤ ਮੱਝ ਗਰਭ ਅਵਸਥਾ ਦੇ 6 ਤੋਂ 8 ਮਹੀਨਿਆਂ ਵਿੱਚ ਤੂਅ (ਗਰਭਪਾਤ) ਜਾਂਦੀ ਹੈ। ਇਹ ਬਿਮਾਰੀ ਪਸ਼ੂਆਂ ਵਿੱਚ ਵੱਡੇ ਪੱਧਰ 'ਤੇ ਫੈਲਦੀ ਹੈ ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਜਿਵੇਂ, ਪਸ਼ੂ ਨੂੰ ਜ਼ੇਰ ਨਾ ਪੈਣਾ, ਬੱਚੇਦਾਨੀ ਦੀ ਸੋਜ ਅਤੇ ਨਰ ਜਾਨਵਰਾਂ ਵਿੱਚ ਅੰਡਕੋਸ਼ਾਂ ਦੀ ਸੋਜ ਹਨ। ਜੇਕਰ ਕੋਈ ਪਸ਼ੂ ਤੂਅ ਜਾਂਦਾ ਹੈ ਤਾਂ ਉਸ ਦੀ ਸੂਚਨਾ ਨਜ਼ਦੀਕੀ ਪਸ਼ੂ ਹਸਪਤਾਲ ਨੂੰ ਦਿੱਤੀ ਜਾਵੇ ਤਾਂ ਜੋ ਇਸ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ ਅਤੇ ਸ਼ੈੱਡ ਨੂੰ ਕੀਟਾਣੂਨਾਸ਼ਕ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕੇ। ਸਿਹਤਮੰਦ ਮੱਝਾਂ ਦੇ ਕਟੜੂ ਨੂੰ 4-8 ਮਹੀਨਿਆਂ ਦੀ ਉਮਰ ਵਿੱਚ ਬਰੂਸੈਲਾ ਐਸ-19 ਵੈਕਸੀਨ ਨਾਲ ਟੀਕਾਕਰਨ ਕਰਨਾ ਚਾਹੀਦਾ ਹੈ, ਧੰਨਵਾਦ।
| Comment | Author | Date |
|---|---|---|
| Be the first to post a comment... | ||