ਸਰ੍ਹੋਂ ਦੀ ਕਾਸ਼ਤ ਸਬੰਧੀ ਸਲਾਹ (ਬਿਜਾਈ)

ਪਿਆਰੇ ਕਿਸਾਨ ਸਾਥੀਓ, ਰਿਲਾਇੰਸ ਫਾਊਂਡੇਸ਼ਨ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਦੁਆਰਾ ਸਰ੍ਹੋਂ ਦੀ ਕਾਸ਼ਤ ਸਬੰਧੀ ਬਿਜਾਈ ਅਧਾਰਿਤ ਸਲਾਹ।

ਸਰੋਤ: AMFU, ਲੁਧਿਆਣਾ

• ਗੋਭੀ ਸਰ੍ਹੋਂ: ਗੋਭੀ ਸਰ੍ਹੋਂ ਦੀਆਂ ਕਿਸਮਾਂ GSC-7, GSC-6, GSL-1, GSL-2 ਅਤੇ ਹਾਈਬ੍ਰਿਡ PGSH 1707 ਅਤੇ Hyola PAC-401 ਦੀ ਬਿਜਾਈ ਅਕਤੂਬਰ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ।
• ਰਾਇਆ: ਰਾਇਆ ਦੀ ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦਾ ਦੂਜਾ ਪੰਦਰਵਾੜਾ ਹੈ।

• ਰਾਇਆ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ:
• ਸਿੰਜਾਈ ਵਾਲੀਆਂ ਹਾਲਤਾਂ ਵਿੱਚ ਪੂਰੇ ਪੰਜਾਬ ਲਈ ਗਿਰਿਰਾਜ, RLC-3 ਅਤੇ PBR 357 ਕਿਸਮਾਂ ਦੀ ਬਿਜਾਈ ਕਰੋ।
• ਬਰਾਨੀ ਹਾਲਤਾਂ ਵਿੱਚ PBR-97 ਕਿਸਮ ਦੀ ਬਿਜਾਈ ਕਰੋ।

ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਚੈਟਬੋਟ ਨੰਬਰ 8779500400 ’ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ
Content Files
Content Comments
Likes Dislikes
Comment Author Date
Be the first to post a comment...
Content Tags